​ਯਾਰਕਸ਼ਾਇਰ ਸਕੱਲਪਚਰ ਪਾਰਕ

ਪੰਜਾਬੀ ਦੇ image
ਯਾਰਕਸ਼ਾਇਰ ਸਕੱਲਪਚਰ ਪਾਰਕ (YSP) ਇੰਗਲੈਂਡ ਦੇ ਉੱਤਰ ਵਿੱਚ ਪੱਛਮੀ ਯਾਰਕਸ਼ਾਇਰ ਵਿਖੇ 500 ਏਕੜ ਵਿੱਚ ਫੈਲੇ 18ਵੀਂ ਸਦੀ ਦੇ ਬ੍ਰੈਟਨ ਹਾਲ ਇਸਟੇਟ ਵਿੱਚ ਸਥਿਤ ਹੈ, ਅਤੇ ਇਹ ਆਧੁਨਿਕ ਅਤੇ ਸਮਕਾਲ ਮੂਰਤੀਕਲਾ ਦਾ ਮੁੱਖ ਅੰਤਰਰਾਸ਼ਟਰੀ ਕੇਂਦਰ ਹੈ। 2014 ਵਿੱਚ, ਇਸਨੇ ਯੂਕੇ ਦਾ ਸਭ ਤੋਂ ਵੱਡਾ ਕਲਾ ਪੁਰਸਕਾਰ ਜਿੱਤਿਆ ਅਤੇ ਇਸਨੂੰ ਆਰਟ ਫੰਡ ਮਿਊਜ਼ਿਅਮ ਆੱਫ਼ ਦ ਯੀਅਰ ਦੀ ਉਪਾਧੀ ਪ੍ਰਾਪਤ ਹੋਈ।

​ਯਾਰਕਸ਼ਾਇਰ ਸਕੱਲਪਚਰ ਪਾਰਕ

ਇਸਦੀ ਸਥਾਪਨਾ 1977 ਵਿੱਚ ਕਾਰਜਕਾਰੀ ਨਿਦੇਸ਼ਕ ਪੀਟਰ ਮਰੇ ਨੇ ਕੀਤੀ ਅਤੇ YSP ਯੂਕੇ ਦਾ ਪਹਿਲਾ ਮੂਰਤੀ ਪਾਰਕ ਸੀ। ਸਮੁੱਚੇ ਯੂਰੋਪ ਵਿੱਚ ਇਹ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਪਾਰਕ ਹੈ। ਨਾਲ ਹੀ ਵਿਸ਼ਵ ਭਰ ਵਿੱਚ ਇਹ ਵਾਹਿਦ ਇੱਕ ਸਥਾਨ ਤੇ ਬਾਰਬਾਰਾ ਹੈਪਵਰਥ ਦੇ ਦ ਫੈਮਿਲੀ ਆੱਫ਼ ਮੈਨ ਨੂੰ ਆਪਣੀ ਸਮੁੱਚਤਾ ਵਿੱਚ ਦਰਸ਼ਾਇਆ ਗਿਆ ਹੈ। ਨਾਲ ਹੀ ਇੱਥੇ ਮੂਰਤੀਆਂ ਦੀ ਇੱਕ ਬੇਹਦ ਮਹੱਤਵਪੂਰਨ ਕੁਲੈਕਸ਼ਨ ਹੈ, ਜਿਹਨਾਂ ਵਿੱਚ ਸ਼ਾਮਲ ਹਨ ਹੈਨਰੀ ਮੂਰ ਦੀਆਂ ਕਾਂਸੇ ਦੀਆਂ ਮੂਰਤੀਆਂ, ਐਂਡੀ ਗੋਲਡਸਵਰਦੀ, ਡੇਵਿਡ ਨੈਸ਼ ਅਤੇ ਜੇਸਮ ਟਰੈਲ ਦੁਆਰਾ ਕੀਤੇ ਸਾਈਟ-ਵਿਸ਼ੇਸ਼ ਕੰਮ ਅਤੇ ਮੈਗਡਲੀਨਾ ਅਬਾਕਾਨੋਵਿਜ਼, ਐਂਥਨੀ ਕੈਰੋ, ਐਲਿਜ਼ਾਬੇਥ ਫਰਿੰਕ, ਡੈਨਿਸ ਓਪਨਹਾਈਮ ਅਤੇ ਨਿਕੀ ਦਾ ਸਾਂ ਫਾਲ ਦੁਆਰਾ ਬਣਾਈਆਂ ਖੁੱਲ੍ਹੀ-ਹਵਾ ਦੀ ਮੂਰਤੀਕਲਾ।
 
YSP ਸਾਲ ਦੌਰਾਨ ਥੋੜ੍ਹੇ ਸਮੇਂ ਲਈ ਇੱਕ ਵਿਸ਼ਵ ਸਤਰੀ ਪ੍ਰਦਰਸ਼ਨੀਆਂ ਦਾ ਪ੍ਰੋਗਰਾਮ ਵੀ ਕਰਦਾ ਹੈ, ਜਿਹਨਾਂ ਵਿੱਚ ਪੰਜ ਅੰਦਰੂਨੀ ਗੈਲਰੀਆਂ ਅਤੇ ਖੁੱਲ੍ਹੀ ਹਵਾ ਦੇ ਵਿਸ਼ਵ ਦੇ ਕੁਝ ਪ੍ਰਮੁੱਖ ਕਲਾਕਾਰਾਂ ਦੁਆਰਾ ਬਣਾਏ ਗਏ ਪ੍ਰੋਜੈਕਟ ਸ਼ਾਮਿਲ ਹੁੰਦੇ ਹਨ। ਹਾਲ ਹੀ ਦੀਆਂ ਝਲਕੀਆਂ ਵਿੱਚ ਫਿਓਨਾ ਬੈਨਰ, ਅਈ ਵੇਵੀ, ਉਰਸੂਲਾ ਵੋਨ ਰੇਡਿੰਗਸਵਾਰਡ, ਅਮਰ ਕੰਵਰ, ਯਿੰਕਾ ਸ਼ੋਨੀਬੇਅਰ, ਜੋਆਨ ਮੀਰੋ ਅਤੇ ਜਾਊਮੇ ਪਲੈਨਸਾ ਦੀਆਂ ਪ੍ਰਦਰਸ਼ਣੀਆਂ ਸ਼ਾਮਿਲ ਹਨ।
 
YSP ਇੱਕ ਸੁਤੰਤਰ ਚੈਰੀਟੇਬਲ ਟਰੱਸਟ ਅਤੇ ਰਜਿਸਟਰਡ ਅਜਾਇਬਘਰ ਹੈ। ਸਾਡਾ ਮੁੱਢਲਾ ਕੰਮ ਆਰਟਸ ਕੌਂਸਲ ਇੰਗਲੈਂਡ, ਵੇਕਫੀਲਡ ਕੌਂਸਿਲ, ਦ ਲਿਜ਼ ਐਂਡ ਟੈਰੀ ਬਰਾਮਾਲ ਫਾਊਂਡੇਸ਼ਨ ਅਤੇ ਸਾਕੁਰਾਕੋ ਅਤੇ ਵੀਲੀਅਮ ਫਿਸ਼ਰ ਦੁਆਰਾ ਨਿਵੇਸ਼ ਨੂੰ ਸੰਭਵ ਬਣਾਉਣਾ ਹੈ।
 
YSP ਵਿੱਚ ਸੁਵਿਧਾਵਾਂ
YSP ਵਿੱਚ ਆਉਣ ਵਾਲੇ ਯਾਤਰੀ ਦੇਸ਼ ਦੇ ਪਾਰਕ ਵਿੱਚ ਗਜ਼ਬ ਦੇ ਦ੍ਰਿਸ਼ਾਂ ਦੇ ਨਾਲ YSP ਸੈਂਟਰ ਰੈਸਟੋਰੈਂਟ ਦਾ ਆਨੰਦ ਮਾਣ ਸਕਦੇ ਹਨ ਅਤੇ ਉਹਨਾਂ ਨੂੰ ਸਥਾਨਕ ਮੈਨਯੂ ਦਾ ਭੋਜਨ ਖੁਆਇਆ ਜਾਂਦਾ ਹੈ ਜਾਂ ਉਹ YSP ਕੈਫੇ ਜਾ ਕੇ ਹਲਕਾ ਖਾਣਾ ਖਾਣ ਖਾ ਸਕਦੇ ਹਨ ਜਾਂ ਲੈ ਜਾ ਸਕਦੇ ਹਨ। ਪਾਰਕ ਵਿੱਚ ਕਈ ਪਿਕਨਿਕ ਖੇਤਰ ਹਨ ਅਤੇ ਪਰਿਵਾਰਾਂ ਦਾ ਸੁਆਗਤ ਕੀਤਾ ਜਾਂਦਾ ਹੈ। ਯਾਦਗਾਰ ਵਿੱਚ ਪੁਰਸਕਾਰ ਵਿਜੇਤਾ YSP ਸ਼ਾਪ ਚੁਣੋ, ਜੋ ਕਿ ਪ੍ਰਿੰਟ ਅਤੇ ਹੋਮਵੇਅਰ ਲਈ ਸਮਕਾਲੀਨ ਕਲਾਂ ਤੋਂ ਸੁੰਦਰ ਉਤਪਾਦਾਂ ਦਾ ਖਜ਼ਾਨਾ ਹੈ।
 
ਖੁੱਲ੍ਹਣ ਦੇ ਘੰਟੇ ਅਤੇ ਪ੍ਰਵੇਸ਼ ਕੀਮਤਾਂ
YSP 24 ਅਤੇ 25 ਦਸੰਬਰ ਨੂੰ ਛੱਡ ਕੇ, ਸਾਲ ਵਿੱਚ ਰੋਜ਼ਾਨਾ 10.00–17.00 ਤੱਕ ਖੁੱਲ੍ਹਾ ਰਹਿੰਦਾ ਹੈ।
ਪ੍ਰਵੇਸ਼ ਮੁਫ਼ਤ ਹੈ ਪਰੰਤੂ ਪਾਰਕਿੰਗ ਚਾਰਜਿਜ਼ ਲਾਗੂ ਹਨ।
 
YSP ਜਾਣਾ
YSP ਲੰਦਨ ਦੇ ਉਤੱਰ ਵਿੱਚ 180 ਮੀਲ ਤੇ ਹੈ, ਇਹ ਬਸ ਪੱਛਮੀ ਯਾਰਕਸ਼ਾਇਰ ਵਿੱਚ ਵੇਕਫੀਲਡ ਦੇ ਸ਼ਹਿਰ ਤੋਂ ਬਾਹਰ ਸਥਿਤ ਹੈ। YSP M1 ਜੰਕਸ਼ਨ 38 ਤੋਂ ਇੱਕ ਮੀਲ ਦੀ ਦੂਰੀ ਤੇ ਹੈ ਅਤੇ ਲੀਡਸ ਬਾਰਡਫੋਰ ਅਤੇ ਮੈਨਚੈਸਟਰ ਇੰਟਰਨੈਸ਼ਨਲ ਹਵਾਈ ਅੱਡਾ ਇਸ ਤੋਂ 90 ਮਿੰਟਾਂ ਦੀ ਡਰਾਇਵ ਤੇ ਹਨ। ਸੈਟ ਨੈਵ ਲਈ ਬਿਹਤਰੀਨ ਪੋਸਟ ਕੋਡ WF4 4JX ਹੈ। 
 
ਜਨਤਕ ਯਾਤਾਯਾਤ
ਵੇਕਫੀਲਡ ਵੈਸਟਗੇਟ ਮੁੱਖ ਲਾਈਨ ਰੇਲਵੇ ਸਟੇਸ਼ਨ ਦੇ ਨੇੜੇ ਹੈ ਜੋ ਕਿ YSP ਤੋਂ ਸੱਤ ਮੀਲ ਦੀ ਦੂਰੀ ਤੇ ਹੈ। ਸਟੇਸ਼ਨ ਤੋਂ ਇੱਕ ਟੈਕਸੀ ਦੀ ਲਾਗਤ ਲਗਭਗ £12 ਲੱਗਦੀ ਹੈ। ਲੰਦਨ ਕਿੰਗ’ਸ ਕ੍ਰਾੱਸ ਤੋਂ ਵੇਕਫੀਲਡ ਵੈਸਟਗੇਟ ਜਾਣ ਤੇ ਲਗਭਗ 2 ਘੰਟੇ ਲੱਗਦੇ ਹਨ, ਸਮੇਂ ਅਤੇ ਕਿਰਾਇਆਂ ਲਈ nationalrail.co.uk ਦੇਖੋ। 96 ਬੱਸ ਬਾਰਨਸਲੇ ਅਤੇ ਵੇਕਲਫੀਲਡ ਤੋਂ ਸਿੱਧਾ YSP ਆਉਂਦੀ ਹੈ, ਬੱਸ ਦੀ ਸਮਾਂ-ਸਾਰਣੀ ਦੇਖਣ ਵਾਸਤੇ wymetro.com ਦੇਖੋ।
 
ਯਾਰਕਸ਼ਾਇਰ ਆਉਣ ਦੀ ਯੋਜਨਾ ਬਣਾਓ
ਯਾਰਕਸ਼ਾਇਰ 20ਵੀਂ ਸਦੀ ਦੇ ਦੋ ਸਭ ਤੋਂ ਪ੍ਰਮੁੱਖ ਮੂਰਤੀਕਾਰਾਂ, ਬਾਰਬਾਰਾ ਹੈਪਵਰਥ ਅਤੇ ਹੈਨਰੀ ਮੂਰ ਦੀ ਜਨਮ ਭੂਮੀ ਹੈ; ਇਹਨਾਂ ਸਥਾਨਾਂ ਦੇ ਸਮੂਹ ਨੂੰ ਯਾਰਕਸ਼ਾਇਰ ਸਕੱਲਪਚਰ ਟ੍ਰਾਇਨਗਲ ਕਿਹਾ ਜਾਂਦਾ ਹੈ, ਇਸ ਵਿੱਚ ਇਹ ਕਲਾਤਮਕ ਵਿਰਾਸਤ ਹੈ। ਆਪਣੀ ਯਾਤਰਾ ਦੇ ਹਿੱਸੇ ਦੇ ਤੌਰ ਤੇ, ਦ ਹੈਪਵਰਥ ਵੇਕਫੀਲਡ, ਦ ਹੈਨਰੀ ਮੂਰ ਇੰਸਟੀਟਿਊਟ ਅਤੇ ਲੀਡਸ ਆਰਟ ਗੈਲਰੀ ਜਾਓ, ਇਹ ਸਾਰੇ 30 ਮਿੰਟਾਂ ਦੀ ਡਰਾਇਵ ਵਿੱਚ ਹਨ। ਜ਼ਿਆਦਾ ਜਾਣਕਾਰੀ ਲਈ ysculpture.co.uk ਦੇਖੋ
 
ਖੇਤਰ ਵਿੱਚ ਆਕਰਸ਼ਣਾਂ ਦੀ ਪੂਰੀ ਸੂਚੀ ਲਈ, ਇਸ ਦੇ ਨਾਲ-ਨਾਲ ਰਹਿਣ ਸੰਬੰਧੀ ਵਿਚਾਰਾਂ ਲਈ, yorkshire.com ਦੇਖੋ। 
 

Yorkshire Sculpture Park
West Bretton
Wakefield WF4 4LG
SatNav WF4 4JX
United Kingdom
+44(0)1924 832631
info@ysp.co.uk